ਸਾਹਨੇਵਾਲ ਦੇ ਗੁਰਦਵਾਰਾ ਸਾਹਿਬ ਵਿਚ ਕਿ ਹੋਇਆ ਜੋ ਕਿ ਸਮੂਹ ਸੰਗਤ

ਸਾਹਨੇਵਾਲ ਦੇ ਗੁਰਦਵਾਰਾ ਸਾਹਿਬ ਵਿਚ ਕਿ ਹੋਇਆ ਜੋ ਕਿ ਸਮੂਹ ਸੰਗਤ

ਰਿੰਕੂ ਬਜਾਜ

 

ਅੱਜ ਸਾਹਨੇਵਾਲ ਗੁਰੂਦੁਆਰਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾ ਦਸਵੀ ਡੇਹਲੋਂ ਰੋਡ ਸਾਹਨੇਵਾਲ ਵਿਖੇ  ਪ੍ਰਧਾਨ ਗੁਰਦੀਪ ਸਿੰਘ ਬਿਰਦੀ (ਟੋਨਾ) ਦੀ ਅਗਵਾਈ  ਵਿਚ  ਹੋਈ ਮੀਟਿੰਗ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ  ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਅਤੇ ਪ੍ਰਭਾਤ ਫੇਰੀਆਂ ਆਰੰਭ ਕਰਨ ਲਈ ਹੋਏ ਅਹਿਮ ਫੈਸਲੇ .

ਉਹਨਾਂ ਨੇ ਦੱਸਿਆ ਕਿ ਪ੍ਰਭਾਤ ਫੇਰੀਆਂ 15 ਨਵੰਬਰ ਤੋਂ 27 ਨਵੰਬਰ ਤੱਕ ਸਵੇਰੇ 4 ਤੋਂ 6.30 ਵਜੇ ਤੱਕ ਅਤੇ 28 ਨਵੰਬਰ ਦਿਨ ਸ਼ਨੀਵਾਰ ਨੂੰ ਵਿਸ਼ਾਲ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ  ਅਤੇ ਪੰਜਾ ਪਿਆਰਿਆਂ ਦੀ ਅਗਵਾਈ ਹੇਠ ਗੁਰਦਵਾਰਾ ਸਾਹਿਬ ਤੋਂ 8:30 ਵਜੇ ਆਰੰਭ ਹੋਵੇਗਾ  ਅਤੇ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ ਮਿਤੀ 30 ਨਵੰਬਰ ਦਿਨ ਸੋਮਵਾਰ ਗੁਰਪੁਰਬ ਵਾਲੇ ਦਿਨ ਸਵੇਰੇ 9 ਵਜੇ ਭੋਗ ਪੈਣਗੇ। ਓਹਨਾ ਨੇ ਕਿਹਾ ਕਿ ਮਿਤੀ 30 ਨਵੰਬਰ ਨੂੰ ਰਾਤ 11 ਵਜੇ ਤਕ ਦੀਵਾਨ ਸਜਾਏ ਜਾਣਗੇ ਅਤੇ ਦੀਪਮਾਲਾ ਹੋਵੇਗੀ 

ਇਸ ਮੌਕੇ ਸੀਨਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਬੱਬੂ ਨੇ ਦੱਸਿਆ ਕਿ ਨਗਰ ਕੀਰਤਨ  ਗੁਰੂਦੁਆਰਾ ਸਾਹਿਬ  ਤੋਂ ਅਰੰਭ ਹੋ ਕੇ ਸਾਹਨੇਵਾਲ ਚੌਂਕ , ਜੀ.ਟੀ. ਰੋਡ ਤੋਂ ਨੰਦਪੁਰ , ਤੋਂ ਗੁ : ਸਾਹਿਬ ਪਾ .੧੦ ਵੀ ., ਉਪਰੰਤ ਕੋਹਾੜਾ ਰੋਡ ਬਜਾਰ ਪੁਰਾਣੀ ਦਾਣਾ ਮੰਡੀ ਤੋਂ ਗੁ : ਭਗਤ ਰਵਿਦਾਸ ਜੀ , ਗੁ : ਸ੍ਰੀ ਗੁਰੂ ਅਰਜਨ ਦੇਵ ਜੀ ਉਪਰੰਤ ਰੇਲਵੇ ਰੋਡ ਤੋਂ ਟੈਂਪੂ ਯੂਨੀਅਨ ਕੋਲੋਂ ਮਾਡਲ ਟਾਉਨ ਤੋਂ ਸੰਤ ਈਸ਼ਰ ਸਿੰਘ ਚੌਂਕ ਤੋਂ ਹੁੰਦਿਆਂ ਹੋਇਆਂ ਵਾਪਿਸ ਰਾਮ ਨਗਰ ਤੋਂ ਅਹੂਜਾ ਖੱਲ ਫੈਕਟਰੀ ਰੋਡ ਤੋਂ ਹੁੰਦਾ ਹੋਇਆ ਗਣਪਤੀ ਕਲੋਨੀ ਚੋਂਕ ਤੋਂ ਡੇਹਲੋਂ ਰੋਡ ਗੁਰਦੁਆਰਾ ਸਾਹਿਬ ਵਿਖੇ ਪਹੁੰਚੇਗਾ।

ਇਸ ਮੌਕੇ ਸੈਕਟਰੀ ਗੁਰਮੀਤ ਸਿੰਘ ਤਲਵਾੜਾ ਨੇ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਕਿ ਨਗਰ ਕੀਰਤਨ ਤੋਂ ਇਕ ਦਿਨ ਪਹਿਲਾ ਮਿਤੀ 27 ਨਵੰਬਰ ਦਿਨ ਸ਼ੁਕਰਵਾਰ ਆਪਣੇ ਘਰਾਂ ਦੇ ਬਾਹਰ ਗਲੀਆਂ ਦੀ ਸਫਾਈ ਕੀਤੀ ਜਾਵੇ ਓਹਨਾ ਨੇ ਕਿਹਾ ਕਿ ਨਗਰ ਕੀਰਤਨ ਵਿਚ ਥਰਮੋਕੋਲ ਅਤੇ ਪਲਾਸਟਿਕ ਦੇ ਬਰਤਨ ਆਦਿ ਦਾ ਪ੍ਰਹੇਜ ਕੀਤਾ ਜਾਵੇ ਅਤੇ ਜਿਹੜੀਆਂ ਸੰਗਤਾ ਨੇ 28 ਤਾਰੀਕ ਨੂੰ ਨਗਰ ਕੀਰਤਨ ਸਮੇ ਕਿਸੇ ਵੀ ਤਰਾਂ ਦਾ ਲੰਗਰ ( ਜਿਸ ਵਿਚ ਡਿਸਪੋਸੇਲ ਦੀ ਵਰਤੋਂ ਹੁੰਦੀ ਲਗਾਉਣੇ ਹਨ ਉਹਨਾਂ ਦੇ ਚਰਨਾਂ ਵਿਚ ਬੇਨਤੀ ਹੈ ਜਦੋਂ ਲੰਗਰ ਵਰਤ ਜਾਵੇ ਅਤੇ ਸੰਗਤਾਂ ਅੱਗੇ ਚਲੀਆਂ ਜਾਣ ਤਾਂ ਨਾਲ ਹੀ ਲੰਗਰ ਵਾਲੀ ਜਗ੍ਹਾ ਤੇ ਸਫ਼ਾਈ ਕੀਤੀ ਜਾਵੇ । ਵੱਡੇ ਲਿਫ਼ਾਫ਼ੇ ਵਰਤੇ ਜਾ ਸਕਦੇ ਹਨ , ਇਹ ਸਾਡਾ ਸਮਾਜਕ ਫ਼ਰਜ ਬਣਦਾ ਹੈ ਕਿ ਅਸੀਂ ਆਪਣੇ ਇਲਾਕੇ ਨੂੰ ਸਾਫ਼ - ਸੁੱਥਰਾ ਰੱਖੀਏ । ਲੰਗਰ ਛਕਣ ਵਾਲੀਆਂ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਲੰਗਰ ਛੱਕ ਕੇ ਡਿਸਪੋਸਲ ਇੱਧਰ ਉੱਧਰ ਨਾ ਸੁੱਟੋ ਜੀ , ਜਿਥੇ ਪ੍ਰਬੰਧਕਾਂ ਨੇ ਜਗ੍ਹਾ ਬਣਾਈ ਹੋਵੇ ਉਥੇ ਸੁੱਟੇ ਜਾਣ । ਇਸ ਮੌਕੇ ਓਹਨਾ ਨੇ ਕਿਹਾ ਕਿ Covid-19 ਨੂੰ ਮੁਖ ਰੱਖਦੇ ਹੋਏ ਸਿਹਤ ਵਿਭਾਗ ਦੀਆ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ |