ਸਮਾਜ ਸੇਵੀ ਹਰਦੀਪ ਮੁੰਡਿਆਂ ਨੇ ਲੋੜਵੰਦ ਨੂੰ ਰਾਸ਼ਨ ਦੇਣ ਦੀ ਕੀਤੀ ਸ਼ੁਰੂਆਤ

ਸਮਾਜ ਸੇਵੀ ਹਰਦੀਪ ਮੁੰਡਿਆਂ ਨੇ ਲੋੜਵੰਦ ਨੂੰ ਰਾਸ਼ਨ ਦੇਣ ਦੀ ਕੀਤੀ ਸ਼ੁਰੂਆਤ

ਬੂਟਾ ਕੋਹਾੜਾ 
ਅੱਜ ਆਪਣੇ ਜਨਮਦਿਨ ਦੇ ਮੌਕੇ ਤੇ ਸਮਾਜ ਸੇਵੀ ਹਰਦੀਪ ਸਿੰਘ ਮੁੰਡਿਆਂ ਨੇ ਲੋੜ ਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਆਪਣਾ ਜਨਮਦਿਨ ਮਨਾਇਆ
ਇਸ ਮੌਕੇ ਹਰਦੀਪ ਸਿੰਘ ਮੁੰਡਿਆਂ ਨੇ ਕਿਹਾ ਕਿ ਹਰ ਇਨਸਾਨ ਨੂੰ ਆਪਣੇ ਜਨਮਦਿਨ ਤੇ ਵਾਤਾਵਰਨ ਦੀ ਸੁੱਧਤਾ ਲਈ ਬੂਟੇ ਲਗਾਨੇ ਚਾਹੀਦੇ ਹਨ ਤਾਂ ਜੋ ਆਉਣ ਵਾਲੀ ਪੀੜੀ ਸੁਖ ਦਾ ਸ਼ਾਹ ਲੈ ਸਕੇ ਅੱਜ ਦੇ ਹਾਲਾਤਾਂ ਨੂੰ ਦੇਖਦੇ ਹੋਏ ਲੋੜ ਵੰਦ ਲੋਕਾਂ ਦੀ ਸੇਵਾ ਕਰਨਾ ਹੀ ਸਵ ਤੋਂ ਵੱਡੀ ਸੇਵਾ ਹੈ ਸਾਨੂੰ ਸਾਰਿਆਂ ਨੂੰ ਜਾਤ-ਪਾਤ ਤੋਂ ਉੱਪਰ ਉੱਠ ਕੇ ਲੋੜ ਵੰਦ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਹਰਦੀਪ ਸਿੰਘ ਮੁੰਡਿਆਂ ਨੇ ਅੱਗੇ ਕਿਹਾ ਕਿ ਪਾਵੇਂ ਕਿ ਉਸ ਨੇ ਪਰਮਾਤਮਾ ਦੀ ਕਿਰਪਾ ਸਦਕਾ ਕੋਰੋਨਾਂ ਮਹਾਂਮਾਰੀ ਦੌਰਾਨ ਡੇਢ ਸਾਲ ਤੋਂ ਲੋਕਾਂ ਦੀ ਸੇਵਾ ਕਰਦੇ ਹੋਏ ਆ ਰਹੇ ਹਾਂ | ਅੱਗੇ ਵੀ ਉਹ ਇਸੇ ਤਰਾਂ ਲੋੜ ਵੰਦ ਲੋਕਾਂ ਦੀ ਸੇਵਾ ਦਿਨ ਰਾਤ ਕਰਦੇ ਰਹਾਂਗੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਖੁਸ਼ੀਆਂ ਲੋੜ ਵੰਦ ਲੋਕ ਦੀ ਸੇਵਾ ਕਰਕੇ ਮਨਾਇਆਂ ਜਾਣ ਤਾਂ ਜੋ ਉਹਨਾਂ ਦੀ ਖੁਸ਼ੀ ਨਾਲ ਪ੍ਰਮਾਤਮਾ ਵੀ ਖੁਸ਼ ਹੁੰਦਾ ਹੈ 

ਇਸ ਮੌਕੇ ਉਨ੍ਹਾਂ ਨਾਲ ਸਨ ਸੋਹਣ ਪ੍ਰਧਾਨ, ਜਸਵੀਰ ਕੌਰ, ਰਾਜ ਪ੍ਰਧਾਨ, ਸੁਰਿੰਦਰ ਚੌਧਰੀ, ਮਨਦੀਪ ਸਿੰਘ ਮਿੱਕੀ ਸਾਹਨੇਵਾਲ, ਵਰਿੰਦਰ ਸਿੰਘ, ਗੋਗੀ ਮਾਲਵਾ, ਰੰਜੀਤ ਸੈਣੀ, ਰੋਹਿਤ ਵਰਮਾ ਸੋਨੂ, ਬਲਦੇਵ ਮੰਡੇਰ, ਬਿੱਟੁ ਮੁੰਡੀਆ, ਬਲਵੰਤ, ਮਲਕੀਤ ਚੱਕੀ, ਕਰਤਾਰ ਸਿੰਘ ਚੌਧਰੀ, ਬਲਵੀਰ ਸਿੰਘ, ਪਰਮਿੰਦਰ ਸਿੰਘ, ਜੋਰਾਵਰ ਸਿੰਘ, ਬੂਟਾ ਸਿੰਘ ਜਿੰਦਰ, ਜਸਵਿੰਦਰ, ਅਮਰੀਕ ਸਿੰਘ,  ਅਤੇ ਬੂਟਾ ਕੋਹਾੜਾ ਆਦਿ ਸ਼ਾਮਿਲ ਸਨ