ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰ ਰਹੀ ਹੈ : ਬੱਬੂ ਮੂੰਡੀਆਂ

ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰ ਰਹੀ ਹੈ : ਬੱਬੂ ਮੂੰਡੀਆਂ

ਸਾਹਨੇਵਾਲ (ਸਵਰਨਜੀਤ ਗਰਚਾ)

  • ਸਰਕਾਰ ਨੇ ਬਿਜਲੀ ਮੁਫਤ ਦੇ ਕੇ ਲੋਕਾਂ ਨੂੰ ਬਿਜਲੀ ਦੇ ਵੱਡੇ ਬਿੱਲਾਂ ਤੋਂ ਨਿਜਾਤ ਦਿਵਾਈ ਹੈ
  • 1000 ਰੁਪਏ ਦੇਣ ਦਾ ਵਾਅਦਾ ਵੀ ਜਲਦ ਪੂਰਾ ਕਰਨ ਜਾ ਰਹੀ ਹੈ

 

ਮਾਨਯੋਗ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰ ਰਹੀ। ਇਹਨਾਂ ਸਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਪੰਜਾਬ ਦੇ ਸੋਸ਼ਿਲ ਮੀਡੀਆ ਕੋਆਰਡੀਨੇਟਰ ਬੱਬੂ ਮੂੰਡੀਆਂ ਨੇ ਪੱਤਰਕਾਰਾਂ ਕੋਲ ਕੀਤਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ। ਸਰਕਾਰ ਨੇ ਜਿੱਥੇ ਬਿਜਲੀ ਮੁਫਤ ਦੇ ਕੇ ਲੋਕਾਂ ਨੂੰ ਬਿਜਲੀ ਦੇ ਵੱਡੇ ਬਿੱਲਾਂ ਤੋਂ ਨਿਜਾਤ ਦਿਵਾਈ ਹੈ, ਉੱਥੇ ਕੱਚੇ ਮੁਲਾਜਮਾਂ ਨੂੰ ਪੱਕਾ ਕਰਕੇ ਬੜੇ ਲੰਬੇ ਸਮੇਂ ਤੋਂ ਰੁਕੀ ਭਰਤੀ ਖੋਲੀ ਹੈ।

ਬੱਬੂ ਮੂੰਡੀਆਂ ਨੇ ਅੱਗੇ ਕਿਹਾ ਕਿ ਆਮ ਘਰਾਂ ਦੇ ਧੀਆਂ ਪੁੱਤ ਸਰਕਾਰੀ ਨੌਕਰੀ ਲੱਗੇ ਹਨ ਅਤੇ ਪਟਵਾਰੀ ਭਰਤੀ ਹੋਏ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਲਈ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਯਤਨਸੀਲ ਹੈ। ਉਹਨਾਂ ਕਿਹਾ ਕਿ ਚੋਣਾਂ ਦੌਰਾਨ ਕੀਤੇ ਲੋਕਾਂ ਨਾਲ ਵਾਅਦੇ ਸਰਕਾਰ ਇੱਕ ਇੱਕ ਕਰਕੇ ਪੂਰਾ ਕਰੇਗੀ। ਬੱਬੂ ਮੂੰਡੀਆਂ ਨੇ ਅੱਗੇ ਕਿਹਾ ਕਿ ਸਰਕਾਰ ਔਰਤਾਂ ਨਾਲ ਕੀਤਾ। 1000 ਰੁਪਏ ਦੇਣ ਦਾ ਵਾਅਦਾ ਵੀ ਜਲਦ ਪੂਰਾ ਕਰਨ ਜਾ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਨਗਰ ਕੌਸਲ, ਬਲਾਕ ਸੰਮਤੀ ਅਤੇ ਪੰਚਾਇਤੀ ਚੋਣਾਂ ਨਿਰਪੱਖ ਢੰਗ ਨਾਲ ਕਰਵਾਏਗੀ।