ਸਾਹਨੇਵਾਲ ਦੇ ਗੁਰਦੁਆਰਾ ਸਾਹਿਬ ਵਿੱਚ ਲਿੱਤੇ ਗਏ ਕਈ ਅਹਿਮ ਫੈਸਲੇ :- ਮਨਜਿੰਦਰ ਸਿੰਘ ਭੋਲਾ

ਸਾਹਨੇਵਾਲ ਦੇ ਗੁਰਦੁਆਰਾ ਸਾਹਿਬ ਵਿੱਚ ਲਿੱਤੇ ਗਏ ਕਈ ਅਹਿਮ ਫੈਸਲੇ :- ਮਨਜਿੰਦਰ ਸਿੰਘ ਭੋਲਾ

ਰਿੰਕੂ ਬਜਾਜ ਸਾਹਨੇਵਾਲ ਗਰੁੱਪ 

ਅੱਜ ਮਿਤੀ 21-09-2021 ਨੂੰ ਸਮੂਹ ਸਾਹਨੇਵਾਲ ਕੋਹਾੜਾ ਰੋਡ ਦੇ ਦੁਕਾਨਦਾਰਾਂ ਵੀਰਾਂ ਦੀ ਆਮ ਇਕੱਤਰਤਾ ਗੁਰਦੁਆਰਾ ਸਾਹਿਬ, ਮੇਨ ਬਜਾਰ ਕੋਹਾੜਾ ਰੋਡ ਵਿਖੇ ਹੋਈ ਜਿਸ ਦੀ ਅਗੁਵਾਈ ਮਨਜਿੰਦਰ ਸਿੰਘ ਭੋਲਾ ਨੇ ਕੀਤੀ

ਜਿਸ ਵਿੱਚ ਸਰਬ ਸੰਮਤੀ ਨਾਲ ਫੈਸਲਾ ਲਿਆ ਗਿਆ ਹੈ ਅਲੱਗ-ਅਲੱਗ ਟਰੇਡ ਦੇ ਤਕਰੀਬਨ 30 ਜਿੰਮੇਵਾਰ ਦੁਕਾਨਦਾਰਾਂ ਦੇ ਨਾਮ ਲਿਖੇ ਜਿਸ ਵਿਚ ਸਾਰਿਆਂ ਨੇ ਆਪਣੇ ਵਿਚਾਰ ਦਿੱਤੇ ਮਾਰਕੀਟ ਵਿਚ ਦੋ ਚੌਂਕੀਦਾਰ ਰਾਤ ਵਾਸਤੇ ਅਤੇ ਹੋਰ ਜਰੂਰੀ ਕੱਮਾ ਵਾਸਤੇ ਵਿਚਾਰ ਸਾਂਝੇ ਕੀਤੇ ਗਏ ਚੋਂਕੀਦਾਰਾਂ ਦੀ ਤਨਖਾਹ ਅਤੇ ਹੋਰ ਜਰੂਰੀ ਵਾਧੂ ਖਰਚਾ ਜਿੰਮੇਵਾਰ ਦੁਕਾਨਦਾਰਾਂ ਨੇ ਇੱਕਤਰ ਕਰਕੇ ਦੇਣ ਦੀ ਜਿੰਮੇਵਾਰੀ ਲਈ

ਹਰ ਮਹੀਨੇ ਦੇ ਅਖੀਰਲੇ ਐਤਵਾਰ ਬਜਾਰ ਬੰਦ ਰਹੇਗਾ ਜਿਹੜੇ ਦੁਕਾਨਦਾਰ ਅਖੀਰਲੇ ਐਤਵਾਰ ਦੁਕਾਨਾਂ ਖੋਲਦੇ ਸਨ ਉਹਨਾਂ ਕੋਲ ਜਾਕੇ ਉਹਨਾਂ ਨੂੰ ਸਾਥ ਦੇਣ ਲਈ ਕਿਹਾ ਕਿ ਉਹ ਆਪਣੀ ਦੁਕਾਨ ਬੰਦ ਰੱਖਣ |

ਇੱਸ ਮੌਕੇ ਕੋਹਾੜਾ ਰੋਡ ਦੇ ਪੁੱਲ ਥੱਲੇ ਬਣੀ ਪੁਲੀ ਵਿਚ ਪਾਰਕਿੰਗ ਨੂੰ ਵੀ ਰੋਕਣ ਦਾ ਮੁੱਦਾ ਉੱਠਿਆ ਕਿਉਂਕਿ ਪੁਲੀ ਦੇ ਥੱਲੇ ਕੀਤੀ  ਪਾਰਕਿੰਗ ਕਾਰਨ ਆਵਾਜਾਈ ਨੂੰ ਰੁਕਾਵਟ ਪੈਂਦੀ ਹੈ

ਦੁਕਾਨਦਾਰਾਂ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਟਰਾਲੇ ਅਤੇ ਵੱਡੇ ਵਾਹਨਾਂ ਨੂੰ ਬਜਾਰ ਵਿਚੋਂ ਲੱਗਣ ਨਾਲ ਕਈ ਹਾਦਸੇ ਹੁੰਦੇ ਹਨ ਇਸ ਲਈ ਇਹਨਾਂ ਦਾ ਵੀ ਕੋਈ ਹਲ ਕੀਤਾ ਜਾਵੇ ਇਸ ਮੌਕੇ ਸ. ਮਨਜਿੰਦਰ ਸਿੰਘ ਭੋਲਾ, ਸ. ਸੁਰਿੰਦਰ ਸਿੰਘ ਅਨਾਰਕਲੀ ਦੁਪੱਟਾ ਹਾਊਸ, ਵਿਨੋਦ ਕੁਮਾਰ ਭੈਣਾਂ ਦੀ ਹੱਟੀ, ਮੈਸ. ਰੱਜੂ ਰਾਮ ਹਰਬੰਸ ਲਾਲ, ਮੈਸ. ਪਾਰਸ ਕੁਲੈਕਸ਼ਨ, ਚੋਇਸ ਕੁਲੈਕਸ਼ਨ, ਜੋਹਨੀ ਜਿੱਪੀ, ਜੇ.ਕੇ  ਕੁਲੈਕਸ਼ਨ, ਕਾਂਤੀ ਬੇਦੀ ਬਾਨ ਸਟੋਰ, ਸੰਦੀਪ ਕਰਿਆਨਾ ਸਟੋਰ, ਪੰਜਾਬ ਟਰੇਡਿੰਗ ਕੰਪਨੀ, ਢੀਂਗਰਾ ਬ੍ਰਦਰ, ਮਲਿਕ ਇਲੈਕਟ੍ਰਿਕਲ, ਡੀ.ਐਸ ਇਲੈਕਟ੍ਰੀਕਲ, ਗੋਇਲ ਮੈਡੀਕਲ ਸਟੋਰ, ਨਵਦੀਪ ਫੀਡ ਸਟੋਰ, ਖੁਸ਼ੀ ਰਾਮ ਬਰਤਨ ਸਟੋਰ, ਲਵਲੀ ਬਰਤਨ ਸਟੋਰ, ਮਹਾਰਾਜਾ ਬਰਤਨ ਸਟੋਰ, ਰਾਜੂ ਸਵੀਟ ਸ਼ੋਪ, ਸੁਪਰ ਸਾਹਨੇਵਾਲ ਵਿਜੈ ਪੂਰੀ, ਅਰੋੜਾ ਕੰਮੁਨੀਕੈਸ਼ਨ, ਅਸ਼ੋਕ ਕੁਮਾਰ ਬੰਗਾਲੀ ਟੇਲਰ, ਰਾਧੇ ਸ਼ਿਆਮ ਬੰਗਾਲੀ ਟੇਲਰ ਗੈਰੀ, ਰਹਿਮਾਨ ਟੇਲਰ, ਰੂਪਸੀ ਬੁਟੀਕ ਬਿਰਦੀ ਪਲਾਈਵੁੱਡ ਐਂਡ ਹਾਰਡਵੇਅਰ ਸਟੋਰ, ਸ਼ੰਮੀ ਬੇਕਰੀ, ਬ੍ਰਿਜ ਹਾਰਡਵੇਅਰ ਆਦਿ ਦੁਕਾਨਦਾਰ ਮੌਜੂਦ ਸਨ |