ਸਾਹਨੇਵਾਲ ਵਿਚ ਮੌਤ ਵਾਲੀ ਚਾਈਨਾ ਡੋਰ

ਸਾਹਨੇਵਾਲ ਵਿਚ ਮੌਤ ਵਾਲੀ ਚਾਈਨਾ ਡੋਰ

ਰਿੰਕੂ ਬਜਾਜ 

ਸਾਹਨੇਵਾਲ ਵਿਖੇ ਚਾਈਨਾ ਡੋਰ ਦੀ ਵਿਕਰੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਲੋਕ ਪੁਲਿਸ ਨੂੰ ਕਿਸੇ ਕਿਸਮ ਦੀ ਜਾਣਕਾਰੀ ਦੇਣ ਤੋਂ ਪਰਹੇਜ਼ ਕਰਦੇ ਹਨ ਜਿਸ ਕਰਕੇ ਪੁਲਿਸ ਦੇ ਹੱਥ ਚਾਈਨਾ ਡੋਰ ਵੇਚਣ ਵਾਲੇ ਲੋਕਾਂ ਦੇ ਗਲੇ ਤੱਕ ਨਹੀਂ ਪਹੁੰਚ ਰਹੇ |

ਇਸਦਾ ਨਤੀਜਾ ਇਹ ਹੈ ਕਿ ਸਾਹਨੇਵਾਲ ਵਿਚ ਚਾਈਨਾ ਡੋਰ ਦੀ ਵਿਕਰੀ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ.  

ਕੁਝ ਦੁਕਾਨਦਾਰ ਖਾਣ-ਪੀਣ ਦੇ ਬੈਗ ਵਿਚ ਚਾਈਨਾ ਡੋਰ ਛੁਪਾਉਂਦੇ ਹਨ ਅਤੇ ਆਪਣੇ ਨਿੱਜੀ ਵਾਹਨਾਂ ਵਿਚ ਚਾਈਨਾ ਡੋਰ ਬਲੈਕ ਵਿਚ ਵੇਚ ਕੇ ਮੋਟਾ ਮੁਨਾਫ਼ਾ ਕਮਾਉਂਦੇ ਹਨ | 

ਹਾਲਾਤ ਇੱਥੇ ਤੱਕ ਬਿਗੜ ਚੁੱਕੇ ਹਨ ਕਿ ਚਾਈਨਾ ਡੋਰ ਨੂੰ ਬਲੈਕ ਵਿੱਚ ਵੇਚਣ ਵਾਲੇ ਸਮਾਜ ਵਿਰੋਧੀ ਲੋਕ ਰਾਤ ਨੂੰ ਚਾਈਨਾ ਡੋਰ ਦੀ ਸਪਲਾਈ ਕਰਦੇ ਹਨ। ਅਤੇ ਧੜੱਲੇ ਨਾਲ ਮੌਤ ਵਾਲੀ ਚਾਈਨਾ ਡੋਰ ਦਾ ਕਾਰੋਬਾਰ ਚਲਾ ਰਹੇ ਹਨ  

ਹਾਲਾਂਕਿ ਪੁਲਿਸ ਚਾਈਨਾ ਡੋਰ ਦੀ ਵਿਕਰੀ ਨੂੰ ਰੋਕਣ ਲਈ ਲਗਾਤਾਰ ਮੁਹਿੰਮ ਚਲਾ ਰਹੀ ਹੈ |

ਸਾਹਨੇਵਾਲ ਦੇ ਇਲਾਕੇ ਵਿਚ ਸਪੀਕਰ ਰਾਹੀਂ ਮੁਨਿਆਦੀ ਕਰਵਾ ਕੇ ਸਿਰਫ ਚਾਈਨਾ ਦੀ ਵਿਕਰੀ ਕਰਨ ਵਾਲਿਆਂ ਖਿਲਾਫ ਹੀ ਨਹੀਂ, ਸਗੋਂ ਇਸ ਨੂੰ ਖਰੀਦਣ ਅਤੇ ਵਰਤਣ ਵਾਲਿਆਂ ਖਿਲਾਫ ਵੀ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ | 

ਖ਼ਤਰਨਾਕ ਚਾਈਨਾ ਡੋਰ ਸਭ ਦੇ ਲਈ ਜਾਨਲੇਵਾ ਹੈ ਜੇਕਰ ਕੋਈ ਇਸ ਡੋਰ ਨਾਲ ਪਤੰਗ ਉਡਾਉਂਦਾ ਹੈ ਤਾਂ ਇਹ ਡੋਰ ਕਿਤੇ  ਨਾਂ ਕਿਤੇ ਉਸ ਦਾ ਅਤੇ ਸਾਹਮਣੇ ਵਾਲੇ ਦੂਸਰੇ ਵਿਅਕਤੀ ਦਾ ਨੁਕਸਾਨ ਕਰ ਸਕਦੀ ਹੈ | ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਮੌਤ ਵਾਲੀ ਚਾਈਨਾ ਡੋਰ ਵਰਤੋਂ ਨਾ ਕਰਨ : 

ਸਵਰਨ ਕੁਮਾਰ ਸੋਨੀ  ਸਾਹਨੇਵਾਲ 

ਇਸ ਜਾਨਲੇਵਾ ਚਾਈਨਾ ਡੋਰ ਨਾਲ ਕਈ ਪਸ਼ੂ ਪੰਛੀ ਜ਼ਖਮੀ ਹੁੰਦੇ ਹਨ ਅਤੇ ਆਪਣੀ ਜਾਣ ਗੁਆ ਦਿੰਦੇ ਹਨ ਉਹਨਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਖ਼ਤਰਨਾਕ ਡੋਰ ਦੀ ਵਰਤੋਂ ਨਾ ਕਰਕੇ ਮਾਸੂਮ ਬੇਜੁਬਾਨ ਪਸ਼ੂ-ਪੰਛੀ ਦੀ ਰਾਖੀ ਕੀਤੀ ਜਾਵੇ 

ਰਾਜਦੀਪ ਭਾਟੀਆ (ਰਾਜੂ) ਕੌਂਸਲਰ ਵਾਰਡ ਨੂੰ 13 ਸਾਹਨੇਵਾਲ