ਡਾ: ਅਮਰ ਸਿੰਘ ਬੋਪਾਰਾਏ ਅਤੇ ਬਾਜਵਾ ਜੀ ਨੇ ਸਾਬਕਾ ਕੌਂਸਲਰ ਸ਼ੇਰੀ ਦੇ ਗ੍ਰਹਿ ਵਿਖੇ ਪਹੁੰਚ ਕੀਤਾ ਦੁੱਖ ਸਾਂਝਾ

ਡਾ: ਅਮਰ ਸਿੰਘ ਬੋਪਾਰਾਏ ਅਤੇ ਬਾਜਵਾ ਜੀ ਨੇ ਸਾਬਕਾ ਕੌਂਸਲਰ ਸ਼ੇਰੀ ਦੇ ਗ੍ਰਹਿ ਵਿਖੇ ਪਹੁੰਚ ਕੀਤਾ ਦੁੱਖ ਸਾਂਝਾ

ਸਾਹਨੇਵਾਲ (ਸਵਰਨਜੀਤ ਗਰਚਾ)

 

ਪਿੱਛਲੇ ਦਿਨੀ ਹਲਕਾ ਸਾਹਨੇਵਾਲ ਦੇ ਵਾਰਡ ਨੰਬਰ 5 ਦੇ ਸਾਬਕਾ ਕੌਂਸਲਰ ਸ਼ਮਸ਼ੇਰ ਸਿੰਘ ਸ਼ੇਰੀ ਜੀ ਦੇ ਪਿਤਾ ਸ: ਲਾਭ ਸਿੰਘ ਗੋਗਨਾ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਇਸ ਮੌਕੇ ਤੇ ਅੱਜ MP ਡਾਕਟਰ ਅਮਰ ਸਿੰਘ ਬੋਪਾਰਾਏ ਅਤੇ ਸ: ਵਿਕਰਮ ਸਿੰਘ ਬਾਜਵਾ ਜੀ ਪਾਰਟੀ ਸਮੇਤ ਸ਼ਮਸ਼ੇਰ ਸਿੰਘ ਸ਼ੇਰੀ ਦੇ ਗ੍ਰਹਿ ਵਿਖੇ ਪਹੁੰਚ ਕੇ ਦੁੱਖ ਸਾਂਝਾ ਕੀਤਾ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰ ਕਿਹਾ ਕਿ ਪ੍ਰਮਾਤਮਾ ਇਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ।

ਅਤੇ ਉਹਨਾਂ ਨੇ ਉਸ ਮੌਕੇ ਕਿਹਾ ਕਿ ਸ: ਲਾਭ ਸਿੰਘ ਬਹੁਤ ਹੀ ਨੇਕ ਦਿਲ ਦੇ ਇੰਨਸਾਨ ਸਨ ਅਤੇ ਸਭ ਦੇ ਦੁੱਖ ਸੁੱਖ ਵਿੱਚ ਭਾਈਵਾਲ਼ਤਾਂ ਨੂੰ ਕਾਇਮ ਰੱਖਦੇ ਸਨ।

ਇਸ ਮੌਕੇ ਤੇ ਰਮੇਸ਼ ਕੁਮਾਰ ਪੱਪੂ ਪ੍ਰਧਾਨ, ਅਵਤਾਰ ਸਿੰਘ ਚਾਹਲ, ਸੰਪੂਰਨ ਸਿੰਘ, ਇਕਬਾਲ ਸਿੰਘ ਜੰਡਿਆਲੀ, ਬਲਵੀਰ ਸਿੰਘ ਬੁੱਢੇਵਾਲ, ਤਾਜਪਿੰਦਰ ਸਿੰਘ ਸੋਨੂੰ, ਬਲਵੀਰ ਸਿੰਘ ਪਿਲਾ, ਲਾਜਪਤਰਾਏ ਜੀ, ਮਿੰਦੀ ਗੋਗਨਾ, ਸੁੱਖਾ, ਮੰਨੂ ਕਪਿਲਾ, ਗੌਰਵ ਰੈਂਡੀ, ਜੀਤੀ ਗੋਗਨਾਂ ਅਤੇ ਹੋਰ ਮੈਂਬਰ ਮੌਜੂਦ ਸਨ।