ਸਾਹਨੇਵਾਲ ਥਾਣਾ ਮੁੱਖੀ ਇੰਦਰਜੀਤ ਸਿੰਘ ਬੋਪਾਰਾਏ ਨੇ ਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ਕਲੱਬ

ਸਾਹਨੇਵਾਲ ਥਾਣਾ ਮੁੱਖੀ ਇੰਦਰਜੀਤ ਸਿੰਘ ਬੋਪਾਰਾਏ ਨੇ ਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ਕਲੱਬ
ਸਾਹਨੇਵਾਲ ਥਾਣਾ ਮੁੱਖੀ ਇੰਦਰਜੀਤ ਸਿੰਘ ਬੋਪਾਰਾਏ ਲੋੜਮੰਦ ਲੋਕਾਂ ਦੀ ਮਦਦ ਕਰਦੇ ਹੋਏ ......................................... ਫੋਟੋ: ਰਾਜ ਕੁਮਾਰ

ਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ਕਲੱਬ ਸਾਹਨੇਵਾਲ ਲੋੜਮੰਦ ਲੋਕਾਂ ਦਾ ਮਸੀਹਾ ਬਣ ਗਿਆ ਹੈ ਜਿਵੇਂ ਕਿ ਕੁਝ ਦਿਨ ਪਹਿਲਾਂ ਜਿਫਕੋ  ਰਿਸੋਰਟ ਵਿਖੇ 19 ਲੋੜਮੰਦ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਗਏ ਸੀ ਅਤੇ ਅੱਜ ਪੁਰਾਣੀ ਦਾਣਾ ਮੰਡੀ  ਸਾਹਨੇਵਾਲ ਵਿਖੇ ਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ਕਲੱਬ ਸਾਹਨੇਵਾਲ ਵਲੋਂ ਲੋੜਮੰਦ 150 ਲੋਕਾਂ ਨੂੰ ਰੋਜਮਰਾ ਦਾ ਸਮਾਨ ਵੰਡਿਆ ਗਿਆ ਜਿਵੇਂ ਕਿ 10 ਕਿੱਲੋ ਆਟਾ, 1 ਕਿੱਲੋ ਚਾਵਲ, 1 ਕਿੱਲੋ ਖੰਡ, 1 ਕਿੱਲੋ ਦਾਲ,1 ਕਿੱਲੋ ਘਿਓ, ਹਲਦੀ ਮਿਰਚ ਮਸਲਾ, ਚਾਹ ਪੱਤੀ, 4 ਟਿੱਕਿਆ ਨਹਾਉਣ ਵਾਲਾ ਅਤੇ ਕੱਪੜੇ ਧੋਣ ਵਾਲਾ ਸਾਬੁਨ ਅਤੇ ਹੋਰ ਰੋਜਮਰਾ ਦੀਆਂ ਚੀਜਾਂ ਦੀਆਂ ਕਿੱਟਾਂ ਬਣਾ ਕੇ ਲੋੜਮੰਦ ਲੋਕਾਂ ਨੂੰ ਵੰਡੀਆਂ ਗਈਆਂ 

ਇਸ ਮੌਕੇ ਖਾਸ਼ ਤੌਰ ਤੇ ਪਹੁੰਚੇ ਮਾਣਯੋਗ ਸਾਹਨੇਵਾਲ ਥਾਣਾ ਮੁਖੀ ਇੰਦਰਜੀਤ ਸਿੰਘ ਬੋਪਾਰਾਏ ਜੀ ਨੇ ਵੀ ਇਸ ਉਪਰਾਲੇ ਦੀ ਸਰਾਹਨਾ ਕੀਤੀ ਅਤੇ ਕਿਹਾ ਕੀ ਇਸ ਮੁਸ਼ਕਿਲ ਘੜੀ ਜਿਸ ਵਿਚ ਆਮ ਆਦਮੀ ਨੂੰ ਘਰੋਂ ਬਾਹਰ ਨਿਕਲਣ ਦੀ ਮਨਾਹੀ ਹੈ ਅਤੇ ਦਿਹਾੜੀਦਾਰ, ਲੋੜਮੰਦ ਲੋਕਾਂ ਨੂੰ ਰਾਸ਼ਨ, ਦੁੱਧ, ਦਵਾਈਆਂ ਅਤੇ ਹੋਰ ਕਈ ਰੋਜਮਰਾ ਦੀਆਂ ਚੀਜਾਂ ਦੀ ਪੂਰਤੀ ਕਰਨ  ਵਿਚ ਬਹੁਤ ਜ਼ਿਆਦਾ ਮੁਸ਼ਕਿਲ ਹੋ ਰਹੀ ਹੈ ਪਰ ਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ਕਲੱਬ ਸਾਹਨੇਵਾਲ ਲੋੜਮੰਦ ਲੋਕਾਂ ਲਈ ਮਸੀਹਾ ਬਣ ਕੇ ਸਾਹਮਣੇ ਆਈ ਹੈ ਉਹਨਾਂ ਨੇ ਇਸ ਮੌਕੇ ਹੋਰ ਵੀ ਲੋਕਾਂ ਨੂੰ ਅਪੀਲ ਕੀਤੀ ਕੇ ਉਹ ਵੀ ਜਿਹਨਾਂ ਹੋ ਸਕੇ ਲੋੜਮੰਦ ਲੋਕਾਂ ਦੀ ਮਦਦ ਕਰਨ 

ਸਾਹਨੇਵਾਲ ਥਾਣਾ ਮੁਖੀ ਵਲੋਂ ਥਾਣੇ ਵਿਚ ਵੀ ਲੋੜਮੰਦ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਲੋਕਾਂ ਨੂੰ ਜਿਹਨਾਂ ਕੋਲ ਪੈਸੇ ਨਹੀਂ ਹਨ ਉਹਨਾਂ ਨੂੰ ਰਾਸ਼ਨ ਦੀ ਦੁਕਾਨ ਤੇ ਥਾਣੇ ਵਲੋਂ ਪਰਚੀ ਬਣਾ ਕੇ ਰਾਸ਼ਨ ਅਤੇ ਦੁੱਧ ਮੁਹਈਆ ਕਰਵਾਇਆ ਜਾ ਰਿਹਾ ਹੈ ਤਾਂ ਜੋ ਲੋੜਮੰਦ ਲੋਕਾਂ ਦੀਆਂ ਜਰੂਰਤਾਂ ਪੂਰੀਆਂ ਹੋ ਸਕਣ ਅਤੇ ਉਹ ਇਸ ਮੁਸ਼ਕਿਲ ਦੀ ਘੜੀ ਨੂੰ ਆਪਣੇ ਘਰ ਵਿਚ ਬੈਠ ਕੇ ਲੰਘਾ ਸਕਣ 

ਕਲੱਬ ਦੇ ਪ੍ਰਧਾਨ ਸ. ਗੁਰਦੀਪ ਸਿੰਘ (E.T.O.) ਨੇ ਪ੍ਰੈਸ ਨੋਟ ਵਿਚ ਦਿੱਤੀ ਜਾਣਕਾਰੀ ਵਿਚ ਦੱਸਿਆ ਕਿ ਉਹਨਾਂ ਦੇ ਕਲੱਬ ਵਲੋਂ 150 ਲੋੜਮੰਦ ਪਰਿਵਾਰਾਂ ਨੂੰ ਜਰੂਰਤ ਦੇ ਸਾਮਾਨ ਦੀਆ ਕਿਟਾਂ ਵੰਡਿਆ ਗਈਆਂ  I ਇਸ ਸਮਾਨ ਵੰਡਣ ਦੇ ਕਾਰਜ ਵਿਚ S.H.O. ਸਾਹਨੇਵਾਲ ਸ: ਇੰਦਰਜੀਤ ਸਿੰਘ ਬੋਪਾਰਾਏ, ਅਜਮੇਰ ਸਿੰਘ ਧਾਲੀਵਾਲ ਪ੍ਰਧਾਨ ਆੜਤੀ ਐਸੋਸੀਏਸ਼ਨ ਸਾਹਨੇਵਾਲ, ਜਸਵਿੰਦਰ ਸਿੰਘ ਸੰਧੂ, Ex ਚੇਅਰਮੈਨ ਮਾਰਕੀਟ ਕਮੇਟੀ ਸਾਹਨੇਵਾਲ, ਮਨਜਿੰਦਰ ਸਿੰਘ ਭੋਲਾ M.C, ਓਮ ਪ੍ਰ੍ਕਾਸ਼ ਗੋਇਲ, ਬੁਧਰਾਮ M.C, ਡਾ. ਬਲਜਿੰਦਰ ਸਿੰਘ ਹੈਪੀ ਧਰੋੜ, ਚੰਦਰ ਮਿਨਹਾਸ, ਸੋਮਾ ਸਿੰਘ, ਆਦਿ ਸ਼ਾਮਿਲ ਸਨ I