ਰਾਹੋਂ ਰੋਡ ਬਣਨ ਤੇ ਹਲਕਾ ਵਿਧਾਇਕ ਮੁੰਡੀਆ ਦਾ ਤੇ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ : ਸੋਮਨਾਥ ਰੱਤੂ

ਰਾਹੋਂ ਰੋਡ ਬਣਨ ਤੇ ਹਲਕਾ ਵਿਧਾਇਕ ਮੁੰਡੀਆ ਦਾ ਤੇ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ : ਸੋਮਨਾਥ ਰੱਤੂ

ਸਾਹਨੇਵਾਲ/ਲੁਧਿਆਣਾ (ਸਵਰਨਜੀਤ ਗਰਚਾ)

 

 

ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਅਧੀਨ ਆਉਂਦੀ ਰਾਹੋਂ ਰੋਡ ਜਿਸ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਨਿਰਦੇਸ਼ਾ ਅਨੁਸਾਰ ਹਲਕਾ ਵਿਧਾਇਕ ਹਰਦੀਪ ਸਿੰਘ ਮੁੰਡੀਆ ਵੱਲੋਂ ਇਸ ਸੜਕ ਨਿਰਮਾਣ ਕਾਰਜ ਸ਼ੁਰੂ ਕਰਵਾਉਣ ਤੇ ਹਲਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਨਿਰਮਾਣ ਕਾਰਜ ਸ਼ੁਰੂ ਹੋਣ ਤੇ ਹਲਕਾ ਸਾਹਨੇਵਾਲ ਦੇ ਆਗੂਆਂ ਜਿਨ੍ਹਾਂ ਵਿੱਚ ਵਾਰਡ ਨੰਬਰ 3 ਦੇ ਸਾਹਨੇਵਾਲ ਦੇ ਆਗੂ ਸੋਮਨਾਥ ਰੱਤੂ ਤੇ ਪੁਸ਼ਪਾ ਰੱਤੂ ਵੱਲੋਂ ਜਿਥੇ ਹਲਕਾ ਵਿਧਾਇਕ ਹਰਦੀਪ ਸਿੰਘ ਮੁੰਡੀਆ ਦਾ ਧੰਨਵਾਦ ਕੀਤਾ ਉਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ। ਕਿਹਾ ਕਿ ਪਿਛਲੇ ਦਿਨੀ ਮੁੱਖ ਮੰਤਰੀ : ਭਗਵੰਤ ਸਿੰਘ ਮਾਨ ਜੀ ਲੁਧਿਆਣਾ ਜਿਲ੍ਹੇ ਨਾਲ ਜੁੜੇ ਵਿਕਾਸ ਕੰਮਾਂ ਦੀ ਮੀਟਿੰਗ ਕਰਨ ਆਏ ਸੀ।

ਜਿਸ ਵਿੱਚ ਭਗਵੰਤ ਮਾਨ ਜੀ ਨੇ ਰਾਹੋਂ ਰੋਡ ਦੇ ਨਿਰਮਾਣ ਨੂੰ ਲੈਕੇ ਆਦੇਸ਼ ਦਿੱਤੇ, ਕਿਹਾ ਕਿ ਬਹੁਤ ਹੀ ਜਲਦੀ ਰਸਮੀ ਉਦਘਾਟਨ ਕਰਨ ਹੋਏਗਾ। ਜਿਨ੍ਹਾਂ ਨੇ ਇਸ ਕਾਰਜ ਨੂੰ ਸ਼ੁਰੂ ਕਰਾਉਣ ਦੀ ਹਦਾਇਤਾਂ ਜਾਰੀ ਕੀਤੀਆਂ ਹਲਕਾ ਵਾਸੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਹਿੰਦੀ ਹੈ ਉਹ ਕਰਦੀ ਹੈ ਜੋ ਕੰਮ ਪਿਛਲੀ ਸਰਕਾਰ 20-25 ਸਾਲਾਂ ਤੋਂ ਵਿਚ ਨਹੀਂ ਕੀਤਾ ਉਹ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2 ਸਾਲਾਂ ਤੋਂ ਵੀ ਘਟ ਸਮੇਂ ਵਿੱਚ ਕਰਕੇ ਦਿਖਾ ਦਿੱਤਾ। ਕਿਹਾ ਕਿ ਰਾਹੋਂ ਰੋਡ ਦੇ ਬਣਨ ਨਾਲ ਹੁਣ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਹਾਮਣਾ ਨਹੀਂ ਕਰਨਾ ਪਏਗਾ।