ਸੀਨੀਅਰ ਪੱਤਰਕਾਰ ਸੋਮਨਾਥ ਸਿੰਘ ਦੇ ਮਾਤਾ ਸਰਦਾਰਨੀ ਨਸੀਬ ਕੌਰ ਨਮਿਤ ਅੰਤਿਮ ਅਰਦਾਸ ਸਮਾਗਮ

ਸੀਨੀਅਰ ਪੱਤਰਕਾਰ ਸੋਮਨਾਥ ਸਿੰਘ ਦੇ ਮਾਤਾ ਸਰਦਾਰਨੀ ਨਸੀਬ ਕੌਰ ਨਮਿਤ ਅੰਤਿਮ ਅਰਦਾਸ ਸਮਾਗਮ

ਰਿੰਕੂ ਬਜਾਜ (ਸਾਹਨੇਵਾਲ ਗਰੁੱਪ)

ਲੁਧਿਆਣਾ,22-02-2022 -ਉੱਘੇ ਪੱਤਰਕਾਰ ਅਤੇ 'ਸਤਿਆਗ੍ਰਹਿ' ਅਖ਼ਬਾਰ ਦੇ ਸਬ ਐਡੀਟਰ ਸੋਮਨਾਥ ਸਿੰਘ ਦੇ ਸਤਿਕਾਰਯੋਗ ਮਾਤਾ ਸਰਦਾਰਨੀ ਨਸੀਬ ਕੌਰ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦੇ ਨਮਿਤ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਸਮਾਗਮ ਉਨ੍ਹਾਂ ਦੇ ਗ੍ਰਹਿ ਹਰਨਾਮਪੁਰਾ ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ, ਰਿਸ਼ਤੇਦਾਰ, ਲੇਖਕ, ਪੱਤਰਕਾਰ ਅਤੇ ਵੱਖ ਵੱਖ ਸੰਸਥਾਵਾਂ ਦੇ ਆਗੂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਪਾਠ ਦੇ ਭੋਗ ਉਪਰੰਤ ਰਾਗੀ ਸਿੰਘਾਂ ਵਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ ਅਤੇ ਮਾਤਾ ਨਸੀਬ ਕੌਰ ਜੀ ਬਾਰੇ ਅਤੇ ਸਮੁੱਚੀ ਮਾਨਵਤਾ ਵਿੱਚ ਮਾਂ ਦੇ ਦਰਜੇ ਬਾਰੇ ਵਿਸਥਾਰ ਨਾਲ ਦੱਸਿਆ। ਇਸ ਦੌਰਾਨ ਵੱਖ ਵੱਖ ਸੰਸਥਾਵਾਂ ਦੇ ਆਗੂਆਂ ਵਲੋਂ ਮਾਤਾ ਨਸੀਬ ਕੌਰ ਜੀ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਉਨ੍ਹਾਂ ਦੇ ਚੰਗੇ ਸੁਭਾਅ, ਨੇਕ ਦਿਲੀ ਅਤੇ ਉਚ ਵਿਚਾਰਾਂ ਦੀ ਸ਼ਲਾਘਾ ਕੀਤੀ ਗਈ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਇਸ ਦੌਰਾਨ ਮੰਚ ਸੰਚਾਲਕ ਦੀ ਭੂਮਿਕ  ਪ੍ਰੋ: ਖੁਸ਼ਪਾਲ ਸਿੰਘ ਮਹਿਮੀ ਨੇ ਨਿਭਾਈ। ਅੰਤ ਵਿੱਚ ਆਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਸ਼ਾਮਲ ਹੋਏ ਪਤਵੰਤਿਆਂ ਵਿੱਚ ਸਰਵ ਸ੍ਰੀ ਅਵਤਾਰ ਸਿੰਘ ਭਾਗਪੁਰ, ਅਮਰਜੀਤ ਸਿੰਘ ਮੰਗਲੀ, ਜਗਜੀਤ ਸਿੰਘ ਗੁਰਮ, ਡਾ: ਗੁਰਚਰਨ ਕੌਰ ਕੋਚਰ, ਡਾ: ਦਵਿੰਦਰ ਦਿਲਰੂਪ, ਜਸਪ੍ਰੀਤ ਕੌਰ ਫਲਕ, ਸਰਬਜੀਤ ਸਿੰਘ ਬਿਰਦੀ, ਹਰਜੀਤ ਸਿੰਘ ਢਿੱਲੋਂ, ਜਸਵੰਤ ਸਿੰਘ ਹਰਨਾਮਪੁਰਾ, ਐਡਵੋਕੇਟ ਪ੍ਰੇਮ ਸਿੰਘ, ਅੰਮ੍ਰਿਤਪਾਲ ਸਿੰਘ, ਸਰਪੰਚ ਸੁਖਵਿੰਦਰ ਸਿੰਘ, ਮੈਡੀਕਲ ਐਸੋਸੀਏਸ਼ਨ ਤੋਂ ਡਾ: ਗੋਇਲ, ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਸਾਹਨੇਵਾਲ, ਰਾਮਪੁਰ ਸਾਹਿਬ ਤਭਾ ਤੋਂ ਜਸਵੀਰ ਸਿੰਘ ਝੱਜ, ਭੈਣੀ ਸਾਹਿਬ ਸਾਹਿਤ ਸਭਾ ਤੋਂ ਗੁਰਸੇਵਕ ਸਿੰਘ ਢਿੱਲੋਂ, ਹਰਬੰਸ ਸਿੰਘ ਰਾਏ, ਗੀਤਕਾਰ ਅਮਰਜੀਤ ਸਿੰਘ ਸ਼ੇਰਪੁਰੀ, ਪਾਲੀ ਦੇਤਵਾਲੀਆ, ਬੱਬੂ ਸਿੰਘ ਸੰਪਾਦਕ, ਮਨਿੰਦਰ ਪਾਲ ਸਿੰਘ ਸੰਪਾਦਕ, ਸੁਖਦੇਵ ਸਿੰਘ ਚੁੰਨੀ ਸੰਪਾਦਕ, ਮਨਜੀਤ ਸਿੰਘ ਦੁੱਗਰੀ, ਸਰਬਜੀਤ ਸਿੰਘ ਲੁਧਿਆਣਵੀ, ਮਾਸਟਰ ਤੇਲੂ ਰਾਮ ਕੁਹਾੜਾ, ਪਰਮਜੀਤ ਸਿੰਘ ਮਠਾੜੂ, ਸਤਵਿੰਦਰ ਕੌਰ ਬਿੱਟੀ, ਅਵਤਾਰ ਸਿੰਘ ਚਾਹਿਲ, ਦਵਿੰਦਰ ਸਿੰਘ ਚਾਹਿਲ, ਬਲਵੀਰ ਸਿੱਧੂ ਸੰਪਾਦਕ, ਜਸਪਿੰਦਰ ਸਿੰਘ, ਲੱਕੀ ਘੁਮੈਤ, ਅਮਰੀਕ ਸਿੰਘ ਧਰੋੜ, ਪ੍ਰੈਸ ਲਾਇਨ ਕਲੱਬ ਲੁਧਿਆਣਾ, ਪ੍ਰੈਸ ਕਲੱਬ ਪੰਜਾਬ ਅਤੇ ਆਲ ਮੀਡੀਆ ਅਤੇ ਹੋਰ ਸੰਸਥਾਵਾਂ ਦੇ ਮੁਖੀ ਅਤੇ ਮੈਂਬਰ ਹਾਜ਼ਰ ਹੋਏ। ਅੰਤ ਵਿੱਚ ਗੁਰੂ ਕੇ ਲੰਗਰ ਅਤੁਟ ਵਰਤਾਏ ਗਏ।