ਸਰਦਾਰ ਅਮਰੀਕ ਸਿੰਘ ਸੰਧੂ (ਡਾਡਾ ) ਨਹੀਂ ਰਹੇ

ਸਰਦਾਰ ਅਮਰੀਕ ਸਿੰਘ ਸੰਧੂ  (ਡਾਡਾ ) ਨਹੀਂ ਰਹੇ

ਰਿੰਕੂ ਬਜਾਜ ਸਾਹਨੇਵਾਲ :- 

ਅੱਜ ਇਲਾਕਾ ਸਾਹਨੇਵਾਲ ਵਿਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਇਹ ਖਬਰ ਆਈ ਕਿ ਸਰਦਾਰ ਅਮਰੀਕ ਸਿੰਘ ਸੰਧੂ ਨਹੀਂ ਰਹੇ ਬਹੁਤ ਹੀ ਨਿੱਘੇ ਸੁਭਾਅ ਅਤੇ ਨੇਕ ਦਿਲ ਦੇ ਮਾਲਿਕ ਸਨ ਸਰਦਾਰ ਅਮਰੀਕ ਸਿੰਘ ਸੰਧ , ਉਹ ਸੀਨੀਅਰ ਕਲੱਬ ਦੇ ਪ੍ਰਧਾਨ ਸਨ ਅਤੇ ਹਰ ਸਮਾਜਿਕ ਕੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ । ਉਹਨਾਂ ਦੇ ਗੂੜੇ ਮਿੱਤਰ ਅਜੀਤ ਗਰਚਾ ਜੀ ਮੁਤਾਬਿਕ ਉਹ ਬਿਲਕੁਲ ਤੰਦਰੁਸਤ ਸਨ । ਉਹਨਾਂ ਦੇ ਅਚਾਨਕ ਚਲੇ ਜਾਣ ਦਾ ਕਿਸੇ ਨੂੰ ਵੀ ਭਰੋਸਾ ਨਹੀਂ ਹੋ ਰਿਹਾ ਪਿਛਲੇ ਕਾਫੀ ਸਮੇਂ ਤੋਂ ਕੈਨੇਡਾ ਦੇ ਟੋਰਾਂਟੋ ਇਲਾਕੇ ਵਿਚ । ਰਹਿੰਦੇ ਹੋਏ ਵੀ ਉਹਨਾਂ ਦਾ ਮਨ ਹਮੇਸ਼ਾ  ਸਾਹਨੇਵਾਲ ਅਤੇ ਸਾਹਨੇਵਾਲ ਵਿਚ ਰਹਿੰਦੇ ਆਪਣੇ ਮਿੱਤਰਾਂ ਦੋਸਤਾਂ ਵਿਚ ਹੀ ਰਹਿੰਦਾ ਸੀ ਅਤੇ ਕੁਜ਼ ਸਮਾਂ ਬਾਅਦ ਹੀ ਉਹ ਸਾਹਨੇਵਾਲ ਵਿਚ ਰਹਿੰਦੇ ਆਪਣੇ ਮਿੱਤਰਾਂ ਨੂੰ ਮਿਲਣ ਆਉਂਦੇ ਸਨ ਅਤੇ ਮਿਲਕੇ ਬਹੁਤ ਖੁਸ਼ ਹੋ ਜਾਂਦੇ ਸਨ ਪਿਛੇ ਪਰਿਵਾਰਕ ਮੇਂਬਰ ਪੁੱਤਰ ਮਿੰਦਰੀ ਸੰਧੂ ਅਤੇ ਦੋ ਪੁੱਤਰੀਆਂ ਹਨ ਭੁਪਿੰਦਰ ਸਿੰਘ ਟੀਟੂ, ਹਰਪਿੰਦਰ ਸਿੰਘ ਕਾਕਾ, ਸਵਰਨ ਸਿੰਘ ਸੈਂਸ, ਕੁਲਜੀਤ ਸਿੰਘ (ਕੈਸ਼ੀਅਰ), ਸੁਖਜੀਤ ਸਿੰਘ ਹਰਾਂ, ਮਹਿੰਦਰ ਸਿੰਘ ਸੈਂਸ, ਮੱਖਣ ਸਿੰਘ ਸੈਂਸ, ਕਮਲਜੀਤ ਸਿੰਘ ਸੈਂਸ, ਕੁਲਵੰਤ ਸਿੰਘ ਕਾਂਤੀ, ਸੁਰਿੰਦਰ ਸਿੰਘ ਅਨਾਰਕਲੀ, ਰਿੰਕੂ ਬਜਾਜ, ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ