ਗਾਂਧੀ ਜੈਅੰਤੀ ਵਾਲੇ ਦਿਨ 2 ਅਕਤੂਬਰ ਨੂੰ ਸਾਹਨੇਵਾਲ ਨਗਰ ਕੌਂਸਲਰ ਵਿਚ ਪ੍ਰਧਾਨ ਸੁੱਖੀ

ਗਾਂਧੀ ਜੈਅੰਤੀ ਵਾਲੇ ਦਿਨ 2 ਅਕਤੂਬਰ ਨੂੰ  ਸਾਹਨੇਵਾਲ ਨਗਰ ਕੌਂਸਲਰ ਵਿਚ ਪ੍ਰਧਾਨ ਸੁੱਖੀ

ਰਿੰਕੂ ਬਜਾਜ (ਸਾਹਨੇਵਾਲ ਗਰੁੱਪ) 

ਅੱਜ ਸਾਹਨੇਵਾਲ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਫਰੰਟਲਾਈਨ ਸਫ਼ਾਈ ਕਰਚਾਰੀਆਂ ਨੂੰ ਉਹਨਾਂ ਦੇ ਚੰਗੇ ਕੰਮ ਨੂੰ ਦੇਖਦੇ ਹੋਏ ਅੱਜ ਕਾਰਜ ਸਾਧਕ ਅਫਸਰ ਗੁਰਬਖ਼ਸਿਸ ਸਿੰਘ ਸੰਧੂ, ਸੁਖਜੀਤ ਸਿੰਘ ਹਰਾ ਪ੍ਰਧਾਨ ਨਗਰ ਕੌਂਸਲ ਸਾਹਨੇਵਾਲ, ਜਸਵੀਰ ਸਿੰਘ ਸੈਨਟਰੀ ਇੰਸਪੈਕਟਰ ਅਤੇ ਸਮੂਹ ਕੌਂਸਲਰ ਸਾਹਿਬਾਨ ਵਲੋਂ  ਗਾਂਧੀ ਜੈਅੰਤੀ ਦੇ ਮੌਕੇ ਤੇ 65 ਦੇ ਕਰੀਬ ਸਫਾਈ ਕਰਮਚਾਰੀਆਂ ਨੂੰ ਟਰਾਫੀਆਂ ਅਤੇ ਸਰਟੀਫੀਕੇਟ ਦੇਕੇ ਸਨਮਾਨਿਤ ਕੀਤਾ ਗਿਆ ਅਤੇ PPE ਕਿੱਟਾਂ ਵੀ ਵੰਡੀਆਂ ਗਈਆਂ|

ਇਸ ਮੌਕੇ ਤੇ ਨਗਰ ਕੌਂਸਲ ਸਾਹਨੇਵਾਲ ਦੇ ਪ੍ਰਧਾਨ ਸੁਖਜੀਤ ਸਿੰਘ ਹਰਾ ਨੇ ਕਿਹਾ ਕਿ ਸਵੱਛਤਾ ਅਭਿਆਨ ਦੇ ਤਹਿਤ ਸਾਰੇ ਹੀ ਸਫਾਈ ਕਰਮਚਾਰੀਆਂ ਵਲੋਂ ਸਾਹਨੇਵਾਲ ਵਿਚ ਸਫਾਈ ਦਾ ਖਾਸ਼ ਧਿਆਨ ਰੱਖਿਆ ਜਾਂਦਾ ਹੈ|

ਇਸ ਮੌਕੇ ਉਹਨਾਂ ਨੇ ਸਾਰੇ ਕਰਮਚਾਰੀਆਂ ਦਾ ਧੰਨਵਾਦ ਕੀਤਾ ਅਤੇ ਉੱਮੀਦ ਜਤਾਈ ਕਿ ਸਾਹਨੇਵਾਲ ਨਗਰ ਕੌਂਸਲ ਵਲੋਂ ਅੱਗੇ ਵੀ ਹੋਰ  ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਤਾਂ ਜੋ ਸਾਹਨੇਵਾਲ ਨਗਰ ਨੂੰ ਹੋਰ ਵੀ ਸਵੱਛ  ਬਣਾਇਆ ਜਾ ਸਕੇ, ਇਸ ਮੌਕੇ ਸਾਬਕਾ ਪ੍ਰਧਾਨ MC ਪੱਪੂ, MC ਸ਼ੈਰੀ ਆਦਿ ਸ਼ਾਮਿਲ ਸਨ