ਸਾਹਨੇਵਾਲ ਵਿਖੇ ਮਾਵਾਂ ਨੇ ਕੇਕ ਕੱਟ ਕੇ ਮਨਾਇਆ

ਸਾਹਨੇਵਾਲ ਵਿਖੇ ਮਾਵਾਂ ਨੇ ਕੇਕ ਕੱਟ ਕੇ ਮਨਾਇਆ

ਰਿੰਕੂ ਬਜਾਜ 14-05-2023 :- ਦੇਸ਼ ਦੇ ਕੋਨੇ-ਕੋਨੇ ਵਿੱਚ ਅੰਤਰਰਾਸ਼ਟਰੀ ਮਾਂ ਦਿਵਸ ਵਜੋਂ ਮਨਾਇਆ ਗਿਆ ਹੈ। ਮਾਂ ਦਿਵਸ ਨੂੰ ਮੁੱਖ ਰੱਖ ਦੀਆ ਕਸਬਾ ਸਾਹਨੇਵਾਲ ਦੀਆਂ ਮਾਵਾਂ ਵੱਲੋਂ ਇਕੱਠੇ ਹੋ ਕੇ ਬੀਜ਼ੀ ਬੀ ਅਰਲੀ ਲਰਨਿੰਗ ਸਕੂਲ ਸਾਹਨੇਵਾਲ ਦੇ ਪ੍ਰਬੰਧਕੀ ਡਾਇਰੈਕਟਰ ਗੁਰਪ੍ਰੀਤ ਕੌਰ ਦੀ ਅਗਵਾਈ 'ਚ ਮਾਂ ਦਿਵਸ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ।ਇਸ ਪ੍ਰੋਗਰਾਮ ਦੀ ਸ਼ੁਰੂਆਤ ਨੰਨੇ-ਮੁੰਨੇ ਬੱਚਿਆਂ ਵੱਲੋਂ ਮਾਂ ਦੇ ਗੀਤ ਤੇ ਡਾਂਸ ਕਰਕੇ ਕੀਤੀ ਗਈ।

ਹਰਪ੍ਰੀਤ ਕੌਰ ਗਰੇਵਾਲ ਅਤੇ ਹਰਜੀਤ ਕੌਰ ਗਰਚਾ ਵੱਲੋਂ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਗਈ। ਪ੍ਰੋਗਰਾਮ ਵਿੱਚ ਹਾਜ਼ਰ ਹੋਇਆ ਮਾਵਾਂ ਨੇ ਆਪਣੀ ਮਾਂ ਸਨਮਾਨ ਸੀਨੀਅਰ ਸਿਟੀਜਨ ਮਾਤਾ ਪਰਮਜੀਤ ਕੌਰ ਨੂੰ ਬਹੁਤ ਹੀ ਸੁੰਦਰ ਫੁਲਕਾਰੀ ਗਿਫ਼ਟ ਕਰਕੇ ਸਨਮਾਨਿਤ ਕੀਤਾ ਅਤੇ ਦੁਵਾਵਾਂ ਲਈਆਂ। ਸਕੂਲ ਪ੍ਰਬੰਧਕੀ ਡਾਇਰੈਕਟਰ ਗੁਰਪ੍ਰੀਤ ਕੌਰ ਨੇ ਮਾਂ ਦਿਵਸ ਤੇ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੰਦਿਆਂ ਆਪਣੇ ਸੰਬੋਧਨ ਦੌਰਾਨ ਬੋਲਦਿਆਂ ਕਿਹਾ ਕਿ ਅੱਜ ਦੇਸ਼ ਦੇ ਕੋਨੇ-ਕੋਨੇ ਵਿੱਚ ਅੰਤਰਰਾਸ਼ਟਰੀ ਮਾਂ ਦਿਵਸ ਜਿਸ ਸੁਨੇਹ ਨਾਲ ਮਨਾਇਆ ਜਾ ਰਿਹਾ ਹੈ ਕਿ ਮਾਂ ਦੇ ਰਿਸ਼ਤੇ ਤੋਂ ਵੱਡਾ ਕੋਈ ਵੀ ਰਿਸ਼ਤਾ ਨਹੀਂ ਹੈ।

ਮਾਂ ਦਾ ਰਿਸ਼ਤਾ ਤਾਂ ਬੱਚੇ ਦੇ ਜਨਮ ਲੈਣ ਤੋਂ ਪਹਿਲਾਂ ਹੀ ਬਣ ਜਾਂਦਾ ਹੈ ਅਤੇ ਬੱਚਾ ਜਦੋਂ ਜਨਮ ਲੈਂਦਾ ਹੈ ਤਾਂ ਸਭ ਤੋਂ ਪਹਿਲਾਂ ਮਾਂ ਸ਼ਬਦ ਕਹਿੰਦਾ ਹੈ। ਮਾਂ ਸ਼ਬਦ ਵਿੱਚ ਗੁੜ ਅਤੇ ਸ਼ਹਿਦ ਨਾਲੋਂ ਵੱਧ ਮਿਠਾਸ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਕਿਸੇ ਵੀ ਔਖੇ ਦੌਰ ਵਿੱਚੋਂ ਲੰਘਦੇ ਹਾਂ ਤਾਂ ਆਪ ਮੁਹਾਰੇ ਹੀ ਸਾਡੀ ਜ਼ੁਬਾਨ ਤੇ ਹਾਏ ਮਾਂ ਸ਼ਬਦ ਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਹਰ ਇਕ ਮਹਾਨ ਵਿਅਕਤੀ ਦੀ ਸਫ਼ਲਤਾ ਦੇ ਪਿੱਛੇ ਉਸ ਦੀ ਮਾਂ ਦੀ ਹੀ ਪ੍ਰੇਰਨਾ ਹੁੰਦੀ ਹੈ। ਹਰ ਇੱਕ ਵਿਅਕਤੀ ਲਈ ਸਭ ਤੋਂ ਨਿੱਘਾ ਪਿਆਰਾ 'ਤੇ ਉੱਚਾ ਸੁੱਚਾ ਰਿਸ਼ਤਾ ਮਾਂ ਨਾਲ ਹੀ ਹੁੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮਾਂ ਦਾ ਪਿਆਰ ਨਸੀਬਾਂ ਵਾਲਿਆਂ ਨੂੰ ਮਿਲਦਾ ਹੈ ਇਹ ਰਿਸ਼ਤਾ ਰੱਬ ਦੀ ਰਹਿਮਤ ਨਾਲ ਮਿਲਦਾ ਹੈ ਉਨ੍ਹਾਂ ਕਿਹਾ ਕਿ ਸਿਆਣੇ ਲੋਕ ਕਹਿੰਦੇ ਹਨ ਕਿ ਉਸ ਘਰ ਤੋਂ ਚੰਗਾ ਸ਼ਮਸ਼ਾਨ ਹੁੰਦਾ ਹੈ ਜਿਸ ਘਰ ਵਿੱਚ ਮਾਂ ਦੀ ਕਦਰ ਅਤੇ ਉਸ ਦਾ ਸਤਿਕਾਰ ਨਹੀਂ ਹੁੰਦਾ।ਇਸ ਦੌਰਾਨ ਹਰਪ੍ਰੀਤ ਕੌਰ ਗਰੇਵਾਲ ਨੇ ਵੀ ਆਪਣੇ ਸੰਬੋਧਨ ਰਾਹੀਂ ਦੱਸਿਆ ਕਿ ਦੁਨੀਆਂ ਦੇ ਹਰ ਰਿਸ਼ਤਿਆਂ ਵਿੱਚੋਂ ਇੱਕ ਮਾਂ ਦਾ ਹੀ ਇਕ ਇਹੋ ਜਿਹਾ ਰਿਸ਼ਤਾ ਹੁੰਦਾ ਹੈ ਜਿਸ ਦੇ ਪਿਆਰ ਵਿੱਚ ਕੋਈ ਵੀ ਲਾਲਚ ਨਹੀਂ ਹੁੰਦਾ।

ਮਾਂ ਹੀ ਹੈ ਜਿਹੜੀ ਆਪਣੇ ਬੱਚਿਆਂ ਨੂੰ ਉੱਚੀਆਂ ਬੁਲੰਦੀਆਂ ਤੇ ਪਹੁੰਚਣ ਦਾ ਹਮੇਸ਼ਾਂ ਅਸ਼ੀਰਵਾਦ ਦਿੰਦੀ ਰਹਿੰਦੀ ਹੈ।ਬੱਚਾ ਭਾਵੇਂ ਕਿਹੋ ਜਿਹਾ ਵੀ ਹੋਵੇ ਪਰ ਮਾਂ ਨੂੰ ਹਮੇਸ਼ਾਂ ਸੋਨੇ- ਚਾਂਦੀ ਹੀਰੇ-ਮੋਤੀਆਂ ਤੋਂ ਵੀ ਵਧ ਕੇ ਸੋਹਣਾ ਲੱਗਦਾ ਹੈ। ਮਾਂ ਭਾਵੇਂ ਆਪਣੇ ਲਈ ਕਦੇ ਵੀ ਸੁਪਨਾ ਨਾ ਦੇਖੇ ਪਰ ਆਪਣੇ ਬੱਚਿਆਂ ਲਈ ਸੁਪਨਾ ਹਮੇਸ਼ਾਂ ਦੇਖਦੀ ਰਹਿੰਦੀ ਹੈ। ਮਾਂ ਹੀ ਹੈ ਜਿਹੜੀ ਆਪ ਤਾਂ ਭੁੱਖੀ ਰਹਿ ਸਕਦੀ ਹੈ ਪਰ ਆਪਣੇ ਪਰਿਵਾਰ ਨੂੰ ਕਦੇ ਵੀ ਭੁੱਖਾ ਨਹੀਂ ਰਹਿਣ ਦਿੰਦੀ। ਪ੍ਰੋਗਰਾਮ ਦੇ ਅੰਤ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਇਰੈਕਟਰ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਹ ਪ੍ਰੋਗਰਾਮ ਦੁਨੀਆਂ ਭਰ ਦੀਆਂ ਮਾਵਾਂ ਨੂੰ ਸਮਰਪਿਤ ਸੀ ਇਸ ਪ੍ਰੋਗਰਾਮ ਵਿੱਚ ਸੀਨੀਅਰ ਸਿਟੀਜਨ ਮਾਤਾ ਪਰਮਜੀਤ ਕੌਰ ਤੋਂ ਇਲਾਵਾ ਹਰਪ੍ਰੀਤ ਕੌਰ ਗਰੇਵਾਲ, ਪਲਮਿੰਦਰ ਕੌਰ ਰਾਜੂ ਨੂੰ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਕੂਲ ਦੇ ਬੱਚਿਆਂ ਵੱਲੋਂ ਮਾਂ ਦੇ ਗੀਤ ਗਾਕੇ ਉਸ ਗੀਤ ਤੇ ਡਾਂਸ ਕੀਤਾ ਅਤੇ ਇਹ ਗੀਤ ਇਨ੍ਹਾਂ ਖਿੱਚ ਦਾ ਕੇਂਦਰ ਬਣਿਆ ਕਿ ਹਾਜ਼ਰ ਸਾਰੀਆਂ ਮਾਵਾਂ ਦੇ ਅੱਖਾਂ ਵਿੱਚ ਹੰਜੂ ਆ ਗਏ।ਇਸ ਤੋਂ ਇਲਾਵਾ ਬੱਚਿਆਂ ਦੇ ਚਾਰਟ ਪੇਪਰ ਉੱਪਰ ਡਰਾਇੰਗ ਮੁਕਾਬਲੇ ਵੀ ਕਰਵਾਏ ਗਏ ਅਤੇ ਬੱਚਿਆਂ ਨੂੰ ਗਿਫ਼ਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਮਨਦੀਪ ਕੌਰ, ਮਨਰੀਤ ਕੌਰ, ਚਰਨਜੋਤ ਕੌਰ, ਪੂਨਮਜੀਤ ਕੌਰ,ਪਰਸ਼ਨ ਕੌਰ, ਹਰਪ੍ਰੀਤ ਕੌਰ, ਗਗਨ ਸ਼ਰਮਾ, ਜਸਵਿੰਦਰ ਕੌਰ, ਜੋਤੀ ਆਦਿ ਹਾਜ਼ਰ ਹੋਈਆਂ ਮਾਵਾਂ।