ਸੋਹਾਵੀ ਗੈਸ ਵਲੋਂ ਚਲਾਇਆ ਗਿਆ ਵਿਸ਼ੇਸ਼ ਅਭਿਆਨ

ਸੋਹਾਵੀ ਗੈਸ ਵਲੋਂ ਚਲਾਇਆ ਗਿਆ ਵਿਸ਼ੇਸ਼ ਅਭਿਆਨ

ਦੇਸ਼ ਵਿਚ ਬੜੀ ਤੇਜੀ ਨਾਲ ਫੇਲ ਰਹੀ ਕੋਰੋਨਾ ਦੀ ਮਹਾਂਮਾਰੀ ਨਾਲ ਲੜਨ ਲਈ ਸੋਹਾਵੀ ਗੈਸ ਨੇ ਕੀਤੀ ਇੱਕ ਨਵੀਂ ਪਹਿਲ |  ਸੋਹਾਵੀ ਗੈਸ ਵਲੋਂ ਵਿਸ਼ੇਸ਼ ਤੋਰ ਤੇ  ਸਫਾਈ ਅਭਿਆਨ ਚਲਾਉਂਦੇ ਹੋਏ ਕੋਹਿਨੂਰ ਮਾਰਕੀਟ ਵਿਚ ਸਾਫ ਸਫਾਈ ਕੀਤੀ

 
 
 
 
ਸੋਹਾਵੀ ਗੈਸ ਸਰਵਿਸ ਦੇ ਗੋਦਾਮ ਦੀ ਸਫਾਈ ਕਰਦੇ ਹੋਏ

ਫੋਟੋ ਰਾਜਕੁਮਾਰ 

ਅਤੇ ਮਾਰਕੀਟ ਨੂੰ ਸਨੇਟਾਈਜ ਕੀਤਾ ਅਤੇ ਪੌਦੇ ਲਗਾਏ ਗਏ | ਇੱਸ ਮੌਕੇਅਮਨਜੀਤ ਸੋਹਾਵੀ ਮੈਨੇਜਰ, ਹਰਸ਼ ਚਾਵਲਾ, ਦਲਜੀਤ ਸਿੰਘ, ਸੌਦਾਗਰ ਸਿੰਘ, ਸ਼ੁਬਦੀਪ ਸਿੰਘ, ਨਾਜਰ ਸਿੰਘ, ਸੰਦੀਪ ਕੌਰ, ਸਿਮਰਜੀਤ ਕੌਰ, ਹਰਜੀਤ ਕੌਰ, ਕਰਮਜੀਤ ਕੌਰ ਆਦਿ ਸ਼ਾਮਿਲ ਸਨ 

ਇੱਸ ਮੌਕੇ ਰਾਜ ਸਿੰਘ ਸੋਹਾਵੀ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ  ਜੋ ਕਿ ਦੇਸ਼ ਵਿਚ ਬੜੀ ਤੇਜੀ ਨਾਲ ਫੈਲ ਰਹੀ ਹੈ ਅਤੇ ਵੱਧ ਰਹੀ ਹੈ ਜਿਸ ਨੂੰ ਰੋਕਣ ਲਈ ਇਹ ਅਭਿਆਨ ਚਲਾਇਆ ਗਿਆ ਹੈ | ਅਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਆਪ ਨੂੰ ਬਦਲ ਕੇ ਆਪਣੇ ਆਲੇ-ਦੁਆਲੇ ਵਿਸ਼ੇਸ ਤੋਰ ਤੇ ਸਫਾਈ ਰੱਖਣ ਜੇਕਰ ਅਸੀਂ ਸਭ ਆਪਣੀ ਜਿੰਮੇਵਾਰੀ ਨੂੰ ਸਮਝਦੇ ਹੋਏ ਆਪਣੇ ਆਸ ਪਾਸ ਨੂੰ ਸਾਫ ਰੱਖੀਏ ਤਾਂ ਬਹੁਤ ਸਾਰੀਆਂ  ਬਿਮਾਰੀਆਂ ਨੂੰ ਵੱਧਣ ਤੋਂ ਰੋਕ ਸਕਦੇ ਹਾਂ ਉਹਨਾਂ ਨੇ ਕਿਹਾ ਕੇ ਲੋਕਾਂ ਨੂੰ ਪੰਜਾਬ ਸਰਕਾਰ ਵਲੋਂ ਦਿਤੀਆਂ ਗਈਆਂ ਹਿਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਮੂੰਹ ਤੇ ਮਾਸਕ ਅਤੇ ਸਮਾਜਿਕ ਦੂਰੀ ਬਣਾਈ ਰੱਖਣੀ ਚਾਹੀਦੀ ਹੈ 


 

ਇੱਸ ਮੌਕੇ ਸਰਵਮਨਦੀਪ ਸਿੰਘ ਸੋਹਾਵੀ ਨੇ ਦੱਸਿਆ ਕਿ ਵਾਤਾਵਰਨ ਦੀ ਸ਼ੁੱਧਤਾ ਹੀ ਸਾਨੂੰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਦੇਂਦੀਆਂ ਹਨ। ਇਸ ਲਈ ਸਾਨੂੰ ਪਰਮਾਤਮਾ ਦੀ ਬਣਾਈ ਇਸ ਖੂਬਸੂਰਤ ਧਰਤੀ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸੇ ਕੋਸ਼ਿਸ਼ ਦੀ ਪਹਿਲ ਵਿਚ ਅਸੀਂ ਆਪਣੇ ਆਲੇ -ਦੁਆਲੇ ਤੋਂ ਹੀ ਸ਼ੁਰੂਆਤ ਕਰੀਏ ਤਾਂ ਜੋ ਅਸੀਂ ਇਸ ਧਰਤੀ ਦੇ ਵਾਤਾਵਰਨ  ਨੂੰ ਸ਼ੁੱਧ ਬਣਾ ਸਕੀਏ ਅਤੇ ਪੌਦੇ ਵੀ ਬਹੁਤ ਜਰੂਰੀ ਹਨ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਇਸ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਨ।