ਜੈਲਾ ਪੇਂਟਰ ਦੇ ਪਰਿਵਾਰ ਨਾਲ ਵਰਤਿਆ ਮਾੜਾ ਭਾਣਾ

ਜੈਲਾ ਪੇਂਟਰ ਦੇ ਪਰਿਵਾਰ ਨਾਲ ਵਰਤਿਆ ਮਾੜਾ ਭਾਣਾ

ਰਿੰਕੂ ਬਜਾਜ : ਸਾਹਨੇਵਾਲ 

ਅੱਜ ਸਾਹਨੇਵਾਲ ਦੇ ਸਬ ਤੋਂ ਪੁਰਾਣੇ ਅਤੇ ਮਸ਼ਹੂਰ ਜੈਲਾ ਪੇਂਟਰ ਦੇ ਪਰਿਵਾਰ ਨਾਲ ਇੱਕ ਬਹੁਤ ਹੀ ਮਾੜਾ ਭਾਣਾ ਵਰਤਿਆ ਜਦੋ ਉਹਨਾਂ ਦਾ ਸਬ ਤੋਂ ਛੋਟਾ ਅਤੇ ਲਾਡਲਾ ਪੁੱਤ ਉਹਨਾਂ ਨੂੰ ਛੱਡ ਕੇ ਸਦਾ ਲਈ ਇਸ ਜਹਾਨ ਤੋਂ ਚਲਾ ਗਇਆ 

ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਜੈਲਾ ਪੇਂਟਰ ਦੇ ਬੇਟੇ ਤਜਿੰਦਰ ਬਬਲੂ  ਦਾ ਅੱਜ ਸਤਗੁਰੂ ਪ੍ਰਤਾਪ (ਅਪੋਲੋ ਹਸਪਤਾਲ) ਵਿਚ ਦੇਹਾਂਤ ਹੋ ਗਿਆ ਜਿਸ ਦੀ ਖ਼ਬਰ ਜਦ ਸਾਹਨੇਵਾਲ ਪੁਹੰਚੀ ਤਾਂ ਸਾਹਨੇਵਾਲ ਵਿਚ ਮਾਤਮ ਦੀ ਲਹਿਰ ਛਾ ਗਈ ਕਿਉਕਿ ਬਬਲੂ ਇਕ ਬਹੁਤ ਹੀ ਵਧੀਆ ਅਤੇ ਮਿੱਠੇ ਮਿਲਵਰਤਣ ਸੂਬਾਵ ਦਾ ਮਲਿਕ ਅਤੇ ਆਪਣੇ ਕੰਮ ਵਿੱਚ ਮਾਹਿਰ ਸੀ 

ਇਸ ਮੌਕੇ ਸ਼ਹਿਰ ਦੇ ਕਈ ਸਿਆਸੀ ਅਤੇ ਸ਼ਹਿਰੀ ਪਤਵੰਤਿਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਪ੍ਰਮਾਤਮਾ ਅਗੇ ਬੇਨਤੀ ਕੀਤੀ ਕੇ ਪਰਿਵਾਰ ਨੂੰ ਇਹ ਨਾ ਭੁਲਣ ਵਾਲਾ ਭਾਣਾ ਮੰਨਣ ਦਾ ਬੱਲ ਬਖ਼ਸ਼ੇ